904Nombre de vues
7Évaluation

ਜਰਮਨੀ ਤੋਂ ਆਇਆ ਹਲ ਕਿਸਾਨਾਂ 'ਚ ਚਰਚਾ ਦਾ ਵਿਸ਼ਾ ਬਣ ਰਿਹਾ ਹੈ.. ਅਸਲ ਵਿਚ ਇਸ ਹਲ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸਦੀ ਵਰਤੋ ਨਾਲ ਫਸਲਾਂ ਦੇ ਉਤਪਾਦਨ ਵਿਚ ਵਾਧਾ ਹੁੰਦਾ ਹੈ। ਇੰਨਾਂ ਹੀ ਨਹੀਂ ਇਹ ਹਲ ਨਦੀਨਾਂ ਤੇ ਖਾਦਾਂ ਦੇ ਖਰਚਿਆਂ ਨੂੰ ਵੀ ਘਟਾਉਂਦਾ ਹੈ। ਅਸਲ ਵਿਚ ਇਹ ਹਲ ਮਿੱਟੀ ਦੀ 14 ਇੰਚੀ ਡੂੰਘੀ ਪਰਤ ਨੂੰ ਪਲਟ ਦਿੰਦਾ ਹੈ ਅਤੇ ਮਿੱਟੀ ਦੀ ਉਪਜਾਊ ਪਰਤ ਜ਼ਮੀਨ ਉੱਤੇ ਆਉਣ ਨਾਲ ਮਿੱਟੀ ਉਪਜਾਊ ਬਣ ਜਾਂਦੀ ਹੈ। ਜਿਸ ਨਾਲ ਫਸਲ ਦੇ ਝਾੜ ਵਿਚ ਵਾਧਾ ਹੁੰਦਾ ਹੈ।